
ਸਾਡੀ 2023 NSW ਸਟੇਟ ਆਫ਼ ਵਲੰਟੀਅਰਿੰਗ ਰਿਪੋਰਟ ਲਈ ਸਰਵੇਖਣ ਹੁਣ ਆ ਚੁੱਕਿਆ ਹੈ। ਖੋਜ ਦੇ ਇਸ ਮੀਲ–ਪੱਥਰ ਸਿੱਧ ਹੋਣ ਵਾਲੇ ਭਾਗ ਵਿੱਚ ਹਿੱਸਾ ਲਓ ਅਤੇ ਆਪਣੀ ਆਵਾਜ਼ ਪੁਹੰਚਾਓ।
ਇਹ ਸਰਵੇਖਣ ਉਸ ਹਰ ਵਿਅਕਤੀ ਲਈ ਖੁੱਲ੍ਹਾ ਹੈ ਜੋ ਕਿਸੇ ਵੀ ਪੱਧਰ ਜਾਂ ਕਿਸੇ ਵੀ ਸਮਰੱਥਾ ‘ਤੇ ਵਲੰਟੀਅਰ ਦੇ ਤੌਰ ‘ਤੇ ਕੰਮ ਕਰਦਾ ਹੈ ਜਾਂ ਭਾਈਚਾਰਕ ਭਾਗੀਦਾਰੀ ਵਿੱਚ ਹਿੱਸਾ ਲੈਂਦਾ ਹੈ। ਇਸਨੂੰ ਕਰਨ ਵਿੱਚ ਸਿਰਫ਼ 10-15 ਮਿੰਟ ਲੱਗਣੇ ਚਾਹੀਦੇ ਹਨ।
ਇਸ ਸਰਵੇਖਣ ਨੂੰ ਭਰਕੇ, ਤੁਸੀਂ ਆਪਣੇ ਸਮੇਂ ਅਤੇ ਮਿਹਨਤ ਲਈ ਧੰਨਵਾਦ ਕੀਤਾ ਜਾਣ ਵਜੋਂ 30 x $100 ਦੇ ਗਿਫ਼ਟ ਕਾਰਡਾਂ ਵਿੱਚੋਂ ਕਿਸੇ ਇੱਕ ਨੂੰ ਜਿੱਤਣ ਲਈ ਕੱਢੇ ਜਾਣ ਵਾਲੇ ਡਰਾਅ ਵਿੱਚ ਆਪਣੇ–ਆਪ ਸ਼ਾਮਿਲ ਹੋ ਜਾਵੋਗੇ। ਜੇਤੂਆਂ ਦਾ ਐਲਾਨ before 5 December ਨੂੰ ਕੀਤਾ ਜਾਵੇਗਾ।
ਇਹ ਸਰਵੇਖਣ ਕਿਉਂ ਕਰਨਾ ਚਾਹੀਦਾ ਹੈ?
ਤੁਹਾਡਾ ਦ੍ਰਿਸ਼ਟੀਕੋਣ ਸਾਡੀ ਇਸ ਗੱਲ ਬਾਰੇ ਸਮਝ ਨੂੰ ਆਕਾਰ ਦੇਣ ਵਿੱਚ ਮੱਦਦ ਕਰੇਗਾ ਕਿ ਤੁਹਾਡੇ ਭਾਈਚਾਰੇ ਵਿੱਚ ਵਲੰਟੀਅਰ ਸੇਵਾ ਕਰਨਾ ਕਿਵੇਂ ਕੰਮ ਕਰਦਾ ਹੈ – ਤੁਹਾਡੀਆਂ ਪ੍ਰੇਰਣਾਵਾਂ, ਹਾਲਾਤਾਂ, ਦੇ ਨਾਲ–ਨਾਲ ਚੁਣੌਤੀਆਂ ਅਤੇ ਰੁਕਾਵਟਾਂ ਸਮੇਤ – ਤਾਂ ਜੋ ਅਸੀਂ ਤੁਹਾਡੀਆਂ ਲੋੜਾਂ ਲਈ ਬਿਹਤਰ ਵਕਾਲਤ ਕਰ ਸਕੀਏ। ਇਸ ਵਿੱਚ ਸਾਰੇ NSW ਵਿੱਚ ਵਲੰਟੀਅਰ ਵਜੋਂ ਕੰਮ ਕਰਨ ਨੂੰ ਬਿਹਤਰ ਬਣਾਉਣ ਲਈ ਭਵਿੱਖ ਦੇ ਨੀਤੀਗਤ ਫ਼ੈਸਲਿਆਂ ਅਤੇ ਸਰੋਤਾਂ ਦੇ ਵਿਕਾਸ ਨੂੰ ਜਾਣਕਾਰੀ ਦੇਣਾ ਸ਼ਾਮਲ ਹੈ।
2021 ਵਿੱਚ ਕੀਤੀ ਗਈ ਸਾਡੀ ਪਿਛਲੀ NSW ਸਟੇਟ ਆਫ਼ ਵਲੰਟੀਅਰਿੰਗ ਰਿਪੋਰਟ ਵਿੱਚ ਸਾਡੇ ਦੁਆਰਾ ਸਾਹਮਣੇ ਲਿਆਂਦੀਆਂ ਗਈਆਂ ਮਹੱਤਵਪੂਰਨ ਜਾਣਕਾਰੀਆਂ ਬਾਰੇ ਜਾਣਨ ਲਈ, ਸਾਡੀ ਵੈੱਬਸਾਈਟ ‘ਤੇ ਜਾਓ।